ਵਿਆਹਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਭ ਨੂੰ ਨਵੇਂ ਕੱਪੜੇ ਲੈਣ ਦੀ ਟੈਨਸ਼ਨ ਹੋਣ ਲੱਗਦੀ ਹੈ। ਅਜਿਹੇ 'ਚ ਜਦੋਂ ਉਹ ਵੈਡਿੰਗ ਆਊਟਫਿਟਸ ਲੈਣ ਲਈ ਮਾਲ ਅਤੇ ਦੁਕਾਨਾਂ 'ਤੇ ਜਾਂਦੇ ਹਾਂ ਤਾਂ ਉਹ ਨਵੇਂ-ਨਵੇਂ ਕੱਪੜੇ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਨੂੰ ਸਮਝ 'ਚ ਨਹੀਂ ਆਉਂਦਾ ਕਿ ਉਹ ਵਿਆਹ 'ਚ ਪਹਿਨਣ ਲਈ ਕੀ ਲੈਣ। ਖਾਸ਼ ਕਰਕੇ ਇਹ ਪ੍ਰੇਸ਼ਾਨੀ ਮਹਿਲਾਵਾਂ ਨੂੰ ਜ਼ਿਆਦਾ ਹੁੰਦੀ ਹੈ। ਉਹ ਨਵੇਂ ਕੱਪੜਿਆਂ ਦੇ ਨਾਲ ਜਿਊਲਰੀ ਵੀ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਵੈਡਿੰਗ ਆਊਟਫਿਟਸ ਲਈ ਕੁਝ ਅਜਿਹੇ ਲਹਿੰਗਿਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਪਾ ਕੇ ਤੁਸੀਂ ਬਹੁਤ ਖੂਬਸੂਰਤ ਦਿਖੋਗੀ। ਅੱਜ ਕੱਲ੍ਹ ਜ਼ਿਆਦਾਤਰ ਲੋਕ ਇੰਡੋ-ਵੈਸਟਨ ਡਰੈੱਸ ਜ਼ਿਆਦਾ ਪਾਉਂਦੇ ਹਨ। ਇਨ੍ਹੀਂ ਦਿਨੀਂ ਬਾਜ਼ਾਰਾਂ 'ਚ ਧੋਤੀ ਦੇ ਨਾਲ ਸ਼ਰਟ ਅਤੇ ਸਕਰਟ ਦੇ ਨਾਲ ਬਲਾਊਜ ਦੇ ਕੰਬੀਨੇਸ਼ਨ ਦੇਖਣ ਨੂੰ ਜ਼ਿਆਦਾ ਮਿਲਦੇ ਹਨ। ਅਜਿਹੇ 'ਚ ਲੜਕੀਆਂ ਟਰੈਂਡ ਦਿਖਣ ਲਈ ਲਹਿੰਗੇ ਦੇ ਨਾਲ ਕੋਲਾਪੁਰੀ ਪਹਿਨਦੀਆਂ ਹਨ। ਵੈਡਿੰਗ ਆਊਟਫਿਟ 'ਚ ਜੇਕਰ ਲੜਕੀਆਂ ਹਲਦੀ ਵਾਲੇ ਦਿਨ ਪੀਲੇ ਅਤੇ ਲਾਲ ਲਹਿੰਗਾ ਪਹਿਨੇ ਤਾਂ ਉਹ ਬਹੁਤ ਖੂਬਸੂਰਤ ਦਿਖਣਗੀਆਂ। ਜੇਕਰ ਤੁਸੀਂ ਸਲੀਵਲੈੱਸ ਪਿੰਕ ਕਰਾਪ ਦੇ ਨਾਲ ਯੈਲੋ ਕਲਰ ਦੀ ਫੁੱਲਾਂ ਵਾਲੀ ਸਰਕਟ ਪਾਓਗੀ ਤਾਂ ਉਹ ਵੀ ਬਹੁਤ ਸੋਹਣੀ ਲੱਗੇਗੀ। ਅਜਿਹੀ ਹੀ ਇਨ੍ਹੀਂ ਦਿਨੀਂ ਟਰੈਂਡ 'ਚ ਡੀਪ ਬਲਿਊ ਰੰਗ ਦੀ ਸਕਰਟ ਦੇ ਨਾਲ ਸਲੀਵ ਵਾਲੇ ਬਲਾਊਜ ਵੀ ਬਹੁਤ ਚੰਗੇ ਲੱਗਦੇ ਹਨ।
ਭਾਰ ਘੱਟ ਕਰਨ ਲਈ ਝਟਪਟ ਬਣਾਓ ਕੈਬੇਜ ਸੂਪ
NEXT STORY